ਸੇਵਾਵਾਂ | Services

ਕਾਲਜ ਵਿੱਚ ਪ੍ਰਚਲਿਤ ਸਰਗਰਮੀਆਂ 

N.S.S. (ਕੌਮੀ ਸੇਵਾ ਯੋਜਨਾ)
ਵਿਦਿਆਰਥੀਆਂ ਅੰਦਰ ਆਪਣੀਆਂ ਸਮਾਜਿਕ ਜ਼ਿਮੇਂਵਾਰੀਆਂ ਪ੍ਰਤੀ ਚੇਤਨਾ ਪੈਦਾ ਕਰਨ ਲਈ ਕਾਲਜ ਵਿੱਚ ਕੌਮੀ ਦੀਆਂ ਦੋ ਯੂਨਿਟਾਂ (ਲੜਕੇ ਅਤੇ ਲੜਕੀਆਂ) ਕੰਮ ਕਰ ਰਹੀਆਂ ਹਨ। ਜਿਸ ਦੁਆਰਾ ਸਮੇਂ ਸਮੇਂ ਤੇ ਵੱਖ ਵੱਖ ਤਰਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਵਿਦਿਆਰਥੀਆਂ ਨੂੰ ਆਪਣੇ ਅਤੇ ਸਮਾਜ ਪ੍ਰਤੀ ਉਹਨਾਂ ਦੇ ਫਰਜ਼ਾਂ ਅਤੇ ਉਹਨਾਂ ਦੁਆਰਾ ਅਦਾ ਕੀਤੇ ਗਏ ਰੋਲ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ। ਇਹਨਾਂ ਪ੍ਰੋਗਰਾਮਾਂ ਤਹਿਤ ਸਵੈ ਇੱਛਕ ਖੂਨਦਾਨ ਕੈਂਪ, ਆਲੇ ਦੁਆਲੇ ਦੀ ਸਾਫ਼ ਸਫਾਈ, ਵਾਤਾਵਰਨ ਦੀ ਸ਼ੁੱਧਤਾ, ਨਸ਼ਿਆਂ ਅਤੇ ਹੋਰ ਸਮਾਜਿਕ ਕੁਰੀਤੀਆਂ ਸਬੰਧੀ ਜਾਣਕਾਰੀ ਦੇ ਕੇ ਵਿਦਿਆਰਥੀਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਅਤੇ ਉਹਨਾਂ ਅੰਦਰ ਹੱਥੀਂ ਕਿਰਤ ਕਰਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਜਾਂਦਾ ਹੈ। ਹਰ ਸਾਲ ਇਕ ਸੱਤ ਰੋਜ਼ਾ ਕੈਂਪ ਲਗਾ ਕੇ ਇਹ ਸਾਰੇ ਪ੍ਰੋਗਰਾਮ ਵਿਦਿਆਰਥੀਆਂ ਤੋਂ ਕਰਵਾਏ ਜਾਂਦੇ ਹਨ।  ਡਾ.ਸਰਬਜੀਤ ਕੌਰ ਪੰਜਾਬੀ ਵਿਭਾਗ ਅਤੇ ਸ੍ਰੀ ਰਾਕੇਸ਼ ਕੁਮਾਰ ਕੰਪਿਊਟਰ ਵਿਭਾਗ  ਕੌਮੀ ਸੇਵਾ ਯੋਜਨਾ ਦੇ ਪ੍ਰੋਗਰਾਮ ਅਫ਼ਸਰਾਂ ਵਜੋਂ ਸੇਵਾ ਨਿਭਾ ਰਹੇ ਹਨ।
ਕੈਰੀਅਰ ਗਾਈਡੈਂਸ ਸੈੱਲ
ਵਿਦਿਆਰਥੀਆਂ ਨੂੰ ਵੱਖ ਵੱਖ ਕਿੱਤਿਆਂ ਸਬੰਧੀ ਅਤੇ ਪੜ੍ਹਾਈ ਤੋਂ ਬਾਅਦ ਜੀਵਨ ਵਿੱਚ ਉਹਨਾਂ ਦੀ ਰੋਜ਼ਗਾਰ ਪ੍ਰਾਪਤੀ ਸਬੰਧੀ ਲੋੜੀਂਦੀ ਜਾਣਕਾਰੀ ਦੇਣ ਲਈ ਕਾਲਜ ਵਿੱਚ ਇਕ ਗਾਈਡੈਂਸ ਸੈੱਲ ਦੀ ਸਥਾਪਨਾ ਕੀਤੀ ਗਈ ਹੈ। ਵਿਦਿਆਰਥੀਆਂ ਨੂੰ ਭਵਿੱਖ ਵਿੱਚ ਰੁਜਗਾਰ ਦੇ ਵੱਖ ਵੱਖ ਮੌਕਿਆਂ ਦੀ ਪ੍ਰਾਪਤੀ ਲਈ ਤਿਆਰ ਕਰਨ ਸਬੰਧੀ ਅਤੇ ਉਹਨਾਂ ਦੀ ਸਖ਼ਸ਼ੀਅਤ ਦੇ ਸਮੁੱਚੇ ਵਿਕਾਸ ਲਈ ਇਸ ਸੈੱਲ ਦੁਆਰਾ ਲੋੜੀਂਦੀ ਜਾਣਕਾਰੀ ਦੇ ਨਾਲ ਨਾਲ ਹੋਰ ਲੋੜੀਂਦੀ ਤਿਆਰੀ ਸਬੰਧੀ ਉਹਨਾਂ ਦਾ ਮਾਰਗ ਦਰਸ਼ਨ ਕੀਤਾ ਜਾਂਦਾ ਹੈ। ਇਸ ਸੈੱਲ ਦੁਆਰਾ ਵਿਦਿਆਰਥੀਆਂ ਲਈ ਵੱਖ ਵੱਖ ਤਰਾਂ ਦੇ ਆਮ ਗਿਆਨ ਮੁਕਾਬਲੇ ਕਰਵਾਏ ਜਾਂਦੇ ਹਨ ਅਤੇ ਵਿਦਿਆਰਥੀਆਂ ਦੀ ਸਮਝ ਵਿੱਚ ਵਾਧਾ ਕਰਨ ਲਈ ਵੱਖ ਵੱਖ ਵਿਸ਼ਿਆਂ ਦੇ ਮਾਹਰ ਬੁਲਾ ਕੇ ਭਾਸ਼ਨ ਕਰਵਾਏ ਜਾਂਦੇ ਹਨ। ਇਹ ਸੈੱਲ ਵਿਦਿਆਰਥੀਆਂ ਨੂੰ ਉਹਨਾਂ ਦਾ ਭਵਿੱਖ ਉੱਜਲਾ ਕਰਨ ਵਿੱਚ ਬਹੁਤ ਅਹਿਮ ਯੋਗਦਾਨ ਪਾ ਰਿਹਾ ਹੈ
ਯੁਵਕ ਭਲਾਈ ਵਿਭਾਗ
ਇਸ ਵਿਭਾਗ ਦਾ ਮਨੋਰਥ ਵਿਦਿਆਰਥੀਆਂ ਅੰਦਰ ਛੁਪੀ ਹੋਈ ਕਲਾਪ੍ਰਤਿਭਾ ਦੀ ਪਛਾਣ ਕਰਕੇ ਉਹਨਾਂ ਦੇ ਉਚਿਤ ਵਿਕਾਸ ਲਈ ਢੁਕਵੇਂ ਅਵਸਰ ਪ੍ਰਦਾਨ ਕਰਨਾ ਹੈ। ਇਸ ਮਨੋਰਥ ਲਈ ਵਿਦਿਆਰਥੀਆਂ ਨੂੰ ਪ੍ਰਤਿਭਾ ਖੋਜ ਮੁਕਾਬਲੇ, ਗੀਤ, ਕਵਿਤਾ, ਮੋਨੋਐਕਟਿੰਗ, ਭਾਸ਼ਣ, ਡਿਬੇਟ, ਸਕਿੱਟ, ਨਾਟਕ, ਗਿੱਧਾ, ਭੰਗੜਾ, ਚਿੱਤਰਕਲਾ ਅਤੇ ਲੋਕਕਲਾਵਾਂ ਦੀਆਂ ਵਿਭਿੰਨ ਵੰਨਗੀਆਂ ਦੇ ਕਾਲਜ ਪੱਧਰ ਅਤੇ ਅੰਤਰਕਾਲਜ ਜਾਂ ਯੂਨੀਵਰਸਿਟੀ ਪੱਧਰ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਦਾ ਮੌਕਾ ਮੁਹੱਈਆ ਕੀਤਾ ਜਾਂਦਾ ਹੈ। ਧਾਰਮਿਕ ਅਤੇ ਸਮਾਜਿਕ ਮਹੱਤਵ ਦੇ ਵਿਭਿੰਨ ਸਥਾਨਾਂ ਦੀ ਯਾਤਰਾ, ਦੂਰਦੁਰਾਡੇ ਦੇ ਰਮਣੀਕ ਪਹਾੜੀ ਥਾਵਾਂ ਦੇ ਟੂਰ ਪ੍ਰੋਗਰਾਮ ਆਦਿ ਇਸ ਵਿਭਾਗ ਦੀਆਂ ਗਤੀਵਿਧੀਆਂ ਦਾ ਹਿੱਸਾ ਹਨ, ਜਿਸਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਦੇਸ਼ ਦੇ ਵੱਖ-ਵੱਖ ਖੇਤਰਾਂ ਦੇ ਰਹਿਣ ਸਹਿਣ, ਭਾਸ਼ਾ ਅਤੇ ਸੰਸਕ੍ਰਿਤੀ ਤੋਂ ਜਾਣੂ ਕਰਵਾਉਣਾ ਹੈ। ਸ੍ਰੀ ਰਾਜਵਿੰਦਰ ਸਿੰਘ , ਕਾਲਜ ਦੇ ਯੂਥ ਕੋਆਰਡੀਨੇਟਰ ਦੀ ਸੇਵਾ ਨਿਭਾ ਰਹੇ ਹਨ।
ਖੇਡਾਂ
ਖੇਡਾਂ ਵਿਦਿਆਰਥੀ ਜੀਵਨ ਦਾ ਇਕ ਅਹਿਮ ਅੰਗ ਹੁੰਦੀਆਂ ਹਨ ਕਿਸੇ ਵਿਦਿਆਰਥੀ ਦੀ ਸਮੁੱਚੀ ਸਖ਼ਸ਼ੀਅਤ ਦੀ ਉਸਾਰੀ ਵਿੱਚ ਇਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਕਿਸੇ ਵਿਅਕਤੀ ਨੂੰ ਸਰੀਰਿਕ ਅਤੇ ਮਾਨਸਿਕ ਤੌਰ ਤੇ ਤੰਦਰੁਸਤ ਰੱਖਣ ਵਿੱਚ ਖੇਡਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਕਾਲਜ ਕੋਲ ਵਿਦਿਆਰਥੀਆਂ ਦੇ ਸਪੋਰਟਸ ਵਿੱਚ ਭਾਗ ਲੈਣ ਲਈ ਪੂਰਾ ਪ੍ਰਬੰਧ ਹੈ। ਕੋਈ ਵਿਦਿਆਰਥੀ ਆਪਣੀ ਰੁਚੀ ਅਤੇ ਯੋਗਤਾ ਅਨੁਸਾਰ ਕਿਸੇ ਖੇਡ ਵਿੱਚ ਭਾਗ ਲੈ ਸਕਦਾ ਹੈ। ਕਾਲਜ ਵਿੱਚ ਖੇਡਾਂ ਦਾ ਸਹੀ ਤਰੀਕੇ ਨਾਲ ਪ੍ਰਬੰਧ ਚਲਾਉਣ ਲਈ ਖੇਡਣ ਵਾਲੇ ਵਿਦਿਆਰਥੀਆਂ ਨੂੰ ਵੱਖ-ਵੱਖ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਖਿਡਾਰੀਆਂ ਨੂੰ ਅੰਤਰ-ਕਾਲਜ ਅਤੇ ਅੰਤਰ-ਯੂਨੀਵਰਸਿਟੀ ਮੁਕਾਬਲਿਆਂ ਲਈ ਤਿਆਰ ਕੀਤਾ ਜਾਂਦਾ ਹੈ। ਯੂਨੀਵਰਸਿਟੀ ਵਲੋਂ ਕਾਲਜ ਦੇ ਵਧੀਆ ਖਿਡਾਰੀਆਂ ਨੂੰ ਸਪੋਰਟਸ ਵਿੰਗ ਦੀਆਂ ਸੀਟਾਂ ਅਲਾਟ ਕੀਤੀਆਂ ਗਈਆਂ ਹਨ। 
ਰੈੱਡ ਰਿਬਨ ਕਲੱਬ
ਅੰਤਰਰਾਸ਼ਟਰੀ ਪੱਧਰ ਤੇ ਤੇਜੀ ਨਾਲ ਫੈਲ ਰਹੀ ਏਡਜ਼ ਵਰਗੀ ਭਿਆਨਕ ਬਿਮਾਰੀ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਵਿਦਿਆਰਥੀਆਂ ਦਾ ਇਕ ਰੈੱਡ ਰਿਬਨ ਕਲੱਬ ਸਥਾਪਤ ਕੀਤਾ ਗਿਆ। ਪੰਜਾਬ ਸਰਕਾਰ ਦੇ ਸਹਿਯੋਗ ਨਾਲ ਕਾਲਜ ਵਿੱਚ ਚਲ ਰਹੇ ਇਸ ਰੈੱਡ ਰਿਬਨ ਕਲੱਬ ਦੁਆਰਾ ਨਸ਼ਿਆਂ ਅਤੇ ਏਡਜ਼ ਪ੍ਰਤੀ ਵਿਦਿਆਰਥੀਆਂ ਅੰਦਰ ਜਾਗਰੂਕਤਾ ਪੈਦਾ ਕਰਨ ਲਈ ਭਾਸ਼ਣ ਅਤੇ ਕੁਇਜ਼ ਮੁਕਾਬਲੇ ਕਰਵਾਏ ਜਾਂਦੇ ਹਨ। ਇੰਜ. ਨਰਿੰਦਰ ਕੁਮਾਰ, ਕੰਪਿਊਟਰ ਸਾਇੰਸ ਵਿਭਾਗ, ਇਸ ਕਲੱਬ ਦੇ ਇੰਚਾਰਜ ਦੀ ਸੇਵਾ ਨਿਭਾ ਰਹੇ ਹਨ।
ਕਾਲਜ ਮੈਗਜ਼ੀਨ
ਕਾਲਜ ਵੱਲੋਂ ਵਿਦਿਆਰਥੀਆਂ ਅੰਦਰ ਸਾਹਿਤਕ ਚੇਤਨਾ ਪੈਦਾ ਕਰਨ ਲਈ ਮੈਗਜੀਨ ਸ਼ੁਰੂ ਕੀਤਾ ਗਿਆ ਹੈ ਇਸਦਾ ਮੁੱਖ ਉਦੇਸ਼ ਵਿਦਿਆਰਥੀਆਂ ਦੀ ਸਿਰਜਣਾਤਮਿਕ ਪ੍ਰਤਿਭਾ ਦਾ ਵਿਕਾਸ ਕਰਨ, ਮੌਜੂਦਾ ਵਰਤਾਰਾ ਅਤੇ ਮਨੁੱਖੀ ਰਿਸ਼ਤਿਆਂ ਨੂੰ ਨੀਝ ਨਾਲ ਤੱਕਣ ਦਾ ਵੱਲ ਸਿਖਾਉਣਾ ਅਤੇ ਇਸ ਤਰ੍ਹਾਂ ਅਨੁਭਵ ਕੀਤੇ ਸੱਚ ਨੂੰ ਗੀਤ, ਗਜ਼ਲ, ਨਜ਼ਮ, ਨਿਬੰਧ ਦੇ ਰੂਪ ਵਿੱਚ ਢਾਲ ਕੇ ਸਾਹਿਤਿਕ ਰੂਪ ਦੇਣ ਦਾ ਅਭਿਆਸ ਕਰਾਉਣਾ ਹੈ। ਇਸ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਕਾਲਜ ਸਰਗਰਮੀਆਂ ਜਿਵੇਂ ਕਿ ਸਭਿਆਚਾਰਕ ਪ੍ਰੋਗਰਾਮ, ਸਮਾਗਮ, ਟੂਰ ਆਦਿ ਸੰਬੰਧੀ ਆਪਣੇ ਵਿਚਾਰਾਂ ਨੂੰ ਲਿੱਪੀਬੱਧ ਕਰਨ ਲਈ ਵੀ ਇਸ ਮੈਗਜ਼ੀਨ ਰਾਹੀਂ ਪ੍ਰੇਰਨਾ ਮਿਲਦੀ ਹੈ ।ਇਸ ਤੋਂ ਇਲਾਵਾ ਜੀਵਨ ਦੇ ਵਿਭਿੰਨ ਖੇਤਰਾਂ ਨਾਲ ਸਬੰਧਿਤ ਵੱਖ ਵੱਖ ਵਿਸ਼ਿਆਂ ਸੰਬੰਧੀ ਲਿਖੇ ਨਿਬੰਧਾਂ ਨੂੰ ਵੀ ਇਸ ਮੈਗਜ਼ੀਨ ਵਿੱਚ ਥਾਂ ਦਿੱਤੀ ਜਾਂਦੀ ਹੈ। ਵੱਖ ਵੱਖ ਸੈਕਸ਼ਨ ਅਧਿਆਪਕ ਸੰਪਾਦਕਾਂ ਦੇ ਨਾਲ ਨਾਲ ਵਿਦਿਆਰਥੀਆਂ ਵਿੱਚੋਂ ਚੁਣੇ ਗਏ ਵਿਦਿਆਰਥੀ ਸੰਪਾਦਕਾਂ ਦੁਆਰਾ ਸੰਪਾਦਿਤ ਕੀਤੇ ਜਾਂਦੇ ਹਨ। ਵਿਦਿਆਰਥੀ ਸੰਪਾਦਕਾਂ ਦੀ ਅਗਵਾਈ ਮੁੱਖ ਸੰਪਾਦਕ ਕਰਦੇ ਹਨ ।
P.T.A. (ਅਧਿਆਪਕ ਮਾਪੇ ਸੰਸਥਾ)
ਕਾਲਜ ਦੇ ਹਰ ਵਿਦਿਆਰਥੀ ਦੇ ਮਾਪੇ ਇਸ ਸੰਸਥਾ ਦੇ ਮੈਂਬਰ ਹੋਣਗੇ। ਕਾਰਜਕਾਰੀ ਦੀ ਮਿਆਦ 1 ਸਾਲ ਲਈ ਹੁੰਦੀ ਹੈ | ਇਸ ਸੰਸਥਾ ਦੇ ਚੇਅਰਮੈਨ ਕਾਲਜ ਪ੍ਰਿੰਸੀਪਲ ਅਤੇ ਸਰਪਰਸਤ ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਣਗੇ। ਇਸ ਸੰਸਥਾ ਰਾਹੀਂ ਇਕੱਠੇ ਕੀਤੇ ਫੰਡ ਦੀ ਵਰਤੋਂ ਡਾਇਰੈਕਟਰ ਕਾਂਸਟੀਚੂਐਂਟ ਕਾਲਜਾਂ ਦੀ ਪ੍ਰਵਾਨਗੀ ਨਾਲ ਕਾਲਜ ਪ੍ਰਿੰਸੀਪਲ ਅਤੇ ਅਤੇ ਪੀ.ਟੀ.ਏ. ਕਮੇਟੀ ਦੇ ਮੈਂਬਰ ਸਾਹਿਬਾਨ ਰਾਹੀਂ ਵਿਦਿਆਰਥੀਆਂ ਦੀ ਭਲਾਈ ਲਈ ਕੀਤੀ ਜਾਵੇਗੀ ।
ਐੱਨ.ਸੀ.ਸੀ. (NCC)
ਕਾਲਜ ਦਾ ਆਪਣਾ , ਲੜਕੇ ਅਤੇ ਲੜਕੀਆਂ ਦਾ ਐੱਨ.ਸੀ.ਸੀ. ਟਰੁੱਪ ਹੈ ਜੋ 03ਪੰਜਾਬ ਨੇਵਲ ਯੂਨਿਟ, ਬਠਿੰਡਾ ਅਤੇ 20 ਪੰਜਾਬ ਬਟਾਲੀਅਨ ਆਰਮੀ ਯੂਨਿਟ ਸ਼ਾਨਦਾਰ ਪ੍ਰਾਪਤੀਆਂ ਕਰ ਰਹੇ ਹਨ । ਸਾਡੇ ਸਿੱਖਿਆਰਥੀਆਂ ਨੇ ਸੇਵਾ ਭਾਵਨਾ ਅਤੇ ਅਨੁਸ਼ਾਸਨ ਵਿੱਚ ਰਹਿ ਕੇ ਬੀ ਅਤੇ ਸੀ ਸਰਟੀਫਿਕੇਟ ਹਾਸਿਲ ਕੀਤੇ ਹਨ । ਬਹੁਤ ਸਾਰੇ ਕੈਡਿਟ ਅੱਜ-ਕੱਲ ਦੇਸ਼ ਦੇ ਵਿਭਿੰਨ ਸੈਨਿਕ ਅਤੇ ਅਰਧ ਸੈਨਿਕ ਬਲਾਂ ਵਿੱਚ ਭਰਤੀ ਹੇ ਕੇ ਦੇਸ਼ ਲਈ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ । ਜਿਹੜੇ ਵਿਦਿਆਰਥੀ ਐੱਨ.ਸੀ.ਸੀ. ਰੱਖਦੇ ਹਨ, ਉਹਨਾਂ ਲਈ ਪਰੇਡਾਂ ਲਗਾਉਣੀਆਂ , ਕੈਂਪ ਅਤੇ ਸਮੇਂ-ਸਮੇਂ ਤੇ ਦਿੱਤੀਆਂ ਗਈਆਂ ਹਦਾਇਤਾਂ ਨੂੰ ਮੰਨਣਾ ਲਾਜਮੀ ਹੋਵੇਗਾ । ਜਿਹੜਾ ਵਿਦਿਆਰਥੀ ਪਰੇਡਾਂ ਵਿੱਚ ਹਾਜ਼ਰ ਨਹੀਂ ਹੋਵੇਗਾ, ਉਸ ਵਿਦਿਆਰਥੀ ਦਾ ਐੱਨ.ਸੀ.ਸੀ.ਵਿੱਚੋਂ ਨਾਮ ਕੱਟ ਦਿੱਤਾ ਜਾਵੇਗਾ ਅਤੇ ਉਹ ਕੈਡਿਟ ਕਿਸੇ ਵੀ ਤਰਾਂ ਦੇ ਸਰਟੀਫਿਕੇਟ ਦਾ ਹੱਕਦਾਰ ਨਹੀਂ ਹੋਵੇਗਾ । ਇੰਜ. ਨਰਿੰਦਰ ਕੁਮਾਰ, ਕੰਪਿਊਟਰ ਸਾਇੰਸ ਵਿਭਾਗ, 03ਪੰਜਾਬ ਨੇਵਲ ਯੂਨਿਟ NCC, ਬਠਿੰਡਾ  ਦੇ ਕੇਅਰ ਟੇਕਰ ਵੱਜੋਂ  ਅਤੇ Lt. ਸਤੀਸ਼ ਕੁਆਰ 20 ਪੰਜਾਬ ਬਟਾਲੀਅਨ ਆਰਮੀ ਯੂਨਿਟ  ਦੇ ANO ਵਜੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ
ਲਾਇਬ੍ਰੇਰੀ
ਕਾਲਜ ਵਿਚ ਖੁੱਲੀ , ਹਵਾਦਾਰ ਅਤੇ ਨਿਵੇਕਲੀ ਇਮਾਰਤ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਨਾਲ ਭਰਪੂਰ ਇੱਕ ਸ਼ਾਨਦਾਰ ਲਾਉਬਰੇਰੀ ਹੈ । ਸਮੇਂ-ਸਮੇਂ ਤੇ ਛਪਦੀਆਂ ਵਿਭਿੰਨ ਭਾਸ਼ਾਵਾਂ ਦੀਆਂ ਕਿਤਾਬਾਂ ਨੂੰ ਸ਼ਾਮਲ ਕਰਕੇ ਇਸਨੂੰ ਪੂਰੀ ਤਰ੍ਹਾਂ ਅੱਪ-ਟੂ-ਡੇਟ ਰੱਖਿਆ ਗਿਆ ਹੈ । ਲਾਇਬਰੇਰੀ ਦੇ ਖੁਲ੍ਹੇ ਹਾਲ ਵਿੱਚ ਵਿਦਿਆਰਥੀ ਪੰਜਾਬੀ, ਹਿੰਦੀ ਅਤੇ ਅੰਗਰੇਜੀ ਦੇ ਸਾਰੇ ਪ੍ਰਮੁੱਖ ਅਖਬਾਰ ਅਤੇ ਮੈਗਜੀਨਾਂ ਨੂੰ ਪੜ੍ਨ ਦੀ ਸਹੂਲਤ ਮਾਣ ਸਕਦੇ ਹਨ । ਕਾਲਜ ਲਾਇਬਰੇਰੀ ਵਿੱਚ ਰੋਜਾਨਾ ਸੱਤ ਅਖਬਾਰ ਆਉਂਦੇ ਹਨ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਲਈ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਮੈਗਜੀਨ, ਕਿਤਾਬਾਂ ਅਤੇ ਜਰਨਲ ਸਮੇਂ-ਸਮੇਂ ਤੇ  ਵਿਦਿਆਰਥੀਆਂ ਨੂੰ ਮੁਹੱਈਆ ਕਰਵਾਏ ਜਾਂਦੇ ਹਨ । ਰੋਜਗਾਰ ਸਬੰਧੀ ਜਾਣਕਾਰੀ ਲਈ ਹਫ਼ਤਾਵਾਰ ਰੋਜ਼ਗਾਰ ਸਮਾਚਾਰ ਵੀ ਆਉਂਦਾ ਹੈ । ਕਾਲਜ ਲਾਈਬਰੇਰੀ ਵਿੱਚ ਬੁੱਕ ਬੈਂਕ ਦੀ ਵੀ ਸਥਾਪਨਾ ਕੀਤੀ ਗਈ ਹੈ । 

  NSS

           The National Service Scheme (NSS) sponsored by the Ministry of Youth Affairs and Sports, has been in operation in University College Sardulgarh led by the Principal Sh. Lakhvir Singh Gill and Programme officer Assisstent Prof. Dr. Sarabjit Kaur, Programme officer and Sh. Rakesh Kumar. The basic objective of the NSS is to arouse and enrich the social consciousness of students. The scheme is intended to provide an opportunity to students to engage in constructive social action, programmes, develop co-operative team spirit and gain skills in democratic leadership quality. The Unit has been organizing activities related to social problems widely. 
                   
 
                  The main objectives of National Service Scheme (NSS) are : i. understand the community in which they work ii. understand themselves in relation to their community iii. identify the needs and problems of the community and involve them in problem-solving iv. develop among themselves a sense of social and civic responsibility v. utilize their knowledge in finding practical solutions to individual and community problems vi. develop competence required for group-living and sharing of responsibilities vii. gain skills in mobilizing community participation viii. acquire leadership qualities and democratic attitudes ix. develop capacity to meet emergencies and natural disasters practice national integration and social harmony 

       Motto:
The Motto of NSS "Not Me But You", reflects the essence of democratic living and upholds the need for self-less service. NSS helps the students develop appreciation to other person's point of view and also show consideration to other living beings. The philosophy of the NSS is well doctrines in this motto, which underlines on the belief that the welfare of an individual is ultimately dependent on the welfare of the society on the whole and therefore, the NSS volunteers shall strive for the well-being of the society. 

       Symbol:The symbol for the NSS has been based on the giant Rath Wheel of the world famous Konark Sun Temple (The Black Pagoda) situated in Orissa, India. The wheel portrays the cycle of creation, preservation and release and signifies the movement in life across time and space, The symbol thus stands for continuity as well as change and implies the continuous striving of NSS for social change. 

      Badge:The NSS Symbol is embossed on the badge. The eight bars in the wheel represent the 24 hours of a day. The red colour indicates that the volunteer is full of young blood that is lively, active, energetic and full of high spirit. The navy blue colour indicates the cosmos of which the NSS is tiny part, ready to contribute its share for the welfare of the mankind 

     Activities:Our college is the proud organised of the annual NSS Camps, which consists of seven one-days and one days camps. The college has been allotted one full unit of NSS Volunteers, which we classify into four groups in order to develop a sense of sharing responsibilities, leadership qualities, confidence, enthusiasm democratic attitudes and the competence required for group-living in the students. The work assignments, we aspire to complete in our seven-day NSS Camp, are divided among these four groups. Besides the college campus, the spectrum of our NSS contingent also includes the cleaning of the nearby Gurdwara Sahib, Gow-shala, Dispensary, College road and the Cremation ground. 


             

     Blood Donation Camps:As a supplement to the NSS camps, our college also conducts a Blood Donation Camp and an extension lecture annually, which is dedicated to the martyrdom of the 9th Sikh Guru, Sri Guru Tegh Bahadur. The teachers and the students of the college actively participate in this camp too. 



    Plantation : Plantation drives are held throughout the year as we realize how important it is to keep our earth clean and green. As the landscape of the campus at University College, Sardulgarh is still in its early stages of development, the NSS wing fully understands that planting more and more trees are our investments for the future. 


   Rallies:With the objective of creating awareness among the masses regarding issues of social importance such as female infanticide, saying ‘NO’ to drugs etc. Students make placards, create banners and slogans with great enthusiasm as they understand that the onus of transforming the rural mindset lies on their shoulders. 


Science Lab


SBSBM University College SardulgarhThe College has state of the art science block. The Science department has two labs for each subject. Physics and Chemistry labs of B.Sc. I are well furnished with latest equipment. Modification of other labs is under process.


Library 

The College boasts of a spacious library which is airy and well-lit. With an aim of bridging the wide rural-urban gap, constant endeavors are made to provide students with the latest journals and books even though the library is still a work-in-progress. The College hopes to make the library a rural hub for learning, for research and for disseminating valuable information in the years to come. 


Computer Lab 

We, at the Department of Computer Science, realize that a more hands-on approach is essential to a better understanding of the virtual world of ones and zeroes. Therefore, stress is laid not only on theory but also on the practical aspect of the discipline. For this purpose, we have a dedicated Computer Lab of 36 computers even though the College is still growing.


Canteen

The College Canteen has a seating capacity of about 50, but can serve more people with effortless ease. Keeping in view the shift towards a healthier lifestyle these days, the Canteen takes pride in maintaining a spic and span premises. Staff and students are provided with a sumptuous array of snacks and beverages to suit not just the palette but also the pocket. The heart of any educational institution is its Sports Ground. The well-maintained Ground of the College is the center of various sports activities and games such as football, hockey and cricket. It also serves as a Stadium because of its 400 meters track. Track and field events are held regularly to initiate students into sports. The College also has a small gymnasium, a tennis court and a badminton court for students to use. 


NCC

NCC is National Cadet Corps. There are two unit of  NCC ( Naval and Army Wing) for students are led by Er. Narinder Kumar (Naval), care taker, Lt. Satish Kumar (Army Wing)  as an ANO . Our Cadets participates in functions such independents day, Republic Day, Puls Polio Etc.